ਸੰਵਿਧਾਨ ਦੀ ਤਰਮੀਮ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Amendment of Constitution ਸੰਵਿਧਾਨ ਦੀ ਤਰਮੀਮ: ਸੰਸਦ ਨੂੰ ਨਿਸ਼ਚਿਤ ਕਾਰਜ-ਵਿੱਧੀ ਅਨੁਸਾਰ ਸੰਵਿਧਾਨ ਵਿਚ ਕੋਈ ਉਪਬੰਧ ਸ਼ਾਮਲ ਕਰਕੇ ਇਸ ਨੂੰ ਬਦਲ ਕੇ ਜਾਂ ਮਨਸੂਖ਼ ਕਰਕੇ ਇਸ ਵਿਚ ਤਰਮੀਮ ਕਰਨ ਦਾ ਅਧਿਕਾਰ ਪ੍ਰਾਪਤ ਹੈ। ਸੰਵਿਧਾਨ ਵਿਚ ਕਿਸੇ ਤਰਮੀਮ ਲਈ ਕਿਸੇ ਵੀ ਸਦਨ ਵਿਚ ਬਿਲ ਪੇਸ਼ ਕੀਤਾ ਜਾਵੇਗਾ ਅਤੇ ਬਿਲ ਦੇ ਸਦਨ ਦੇ ਕੁਝ ਮੈਂਬਰਾਂ ਦੀ ਬਹੁ-ਗਿਣਤੀ ਦੁਆਰਾ ਜਾਂ ਹਾਜ਼ਰ ਅਤੇ ਮਤਦਾਨ ਕਰਨ ਵਾਲੇ ਮੈਂਬਰਾਂ ਦੀ ਘੱਟੋ-ਘੱਟ ਦੋ ਤਿਹਾਈ ਦੁਆਰਾ ਦੋਵੇਂ ਸਦਨਾਂ ਤੋਂ ਪਾਸ ਹੋਣ ਤੋਂ ਮਗਰੋਂ ਬਿਲ ਨੂੰ ਰਾਸ਼ਟਰਪਤੀ ਦੀ ਪਰਵਾਨਗੀ ਲਈ ਭੇਜਿਆ ਜਾਂਦਾ ਹੈ ਅਤੇ ਰਾਸ਼ਟਰਪਤੀ ਦੀ ਪਰਵਾਨਗੀ ਤੋਂ ਬਾਅਦ ਹੀ ਸੰਵਿਧਾਨ ਵਿਚ ਤਰਮੀਮ ਹੋਈ ਸਮਝੀ ਜਾਂਦੀ ਹੈ। ਇਸ ਪ੍ਰਕਾਰ ਸੰਵਿਧਾਨ ਵਿਚ ਹੋਈ ਤਰਮੀਮ ਨੂੰ ਕਿਸੇ ਕਾਰਨ ਵੀ ਕਿਸੇ ਅਦਾਲਤ ਵਿਚ ਨਹੀਂ ਉਠਾਇਆ ਜਾਵੇਗਾ। ਸੰਵਿਧਾਨ ਦੀ ਤਰਮੀਮ ਲਈ ਕੋਈ ਸਮਾਂ-ਸੀਮਾ ਨਿਸ਼ਚਿਤ ਨਹੀਂ ਹੈ, ਇਸ ਵਿਚ ਕਿਸੇ ਸਮੇਂ ਵੀ ਤਰਮੀਮ ਕੀਤੀ ਜਾ ਸਕਦੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.